बोल काँवां बोल मेरे राम कदों आएंगे / ਬੋਲ ਕਾਂਵਾਂ ਬੋਲ ਮੇਰੇ ਰਾਮ ਕਦੋਂ ਆਣਗੇ

namansharmabusiness@gmail.com
1 Min Read

ਬੋਲ ਕਾਂਵਾਂ ਬੋਲ ਮੇਰੇ ਰਾਮ ਕਦੋਂ ਆਣਗੇ

ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ ਆਣਗੇ ॥
ਓ ਰਾਮ, ਕਦੋਂ ਆਣਗੇ ਜੀ, ਰਾਮ ਕਦੋਂ ਆਣਗੇ ॥
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ ਆਣਗੇ ।
ਓ ਭੀਲਣੀ, ਹਾਕਾਂ ਮਾਰੇ, ਮੇਰੇ ਰਾਮ ਕਦੋਂ ਆਣਗੇ ।
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ…

ਚੁਣ ਚੁਣ, ਕਲੀਆਂ ਮੈਂ, ਹਾਰ ਬਣਾਂਦੀ ਆਂ ।
ਆਪਣੇ, ਰਾਮ ਜੀ ਦੇ, ਗਲ਼ ਵਿੱਚ ਪਾਂਦੀ ਆਂ ॥
ਓ ਸੁੱਤੇ ਹੋਏ, ਭਾਗ ਮੇਰੇ, ਰਾਮ ਜੀ ਜਗਾਣਗੇ ।
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ…

ਘਿਸ ਘਿਸ, ਚੰਦਨ ਮੈਂ, ਤਿਲਕ ਬਣਾਂਦੀ ਆਂ ।
ਆਪਣੇ, ਰਾਮ ਜੀ ਦੇ, ਮੱਥੇ ਉੱਤੇ ਲਾਉਂਦੀ ਆਂ ॥
ਓ ਅੱਖੀਆਂ, ਵਿਛਾਵਾਂ ਜਿੱਥੇ, ਚਰਨ ਓਹ ਟਿਕਾਣਗੇ ।
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ…

ਮਿੱਠੇ ਮਿੱਠੇ, ਬੇਰ ਭੀਲਣੀ, ਤੋੜ ਕੇ ਲਿਆਂਦੀ ਏ ।
ਰਾਮ ਲਈ, ਚੁੱਕ ਚੁੱਕ, ਟੋਕਰੀ ਸਜਾਂਦੀ ਏ ॥
ਓ ਰਾਮ ਮੇਰੇ, ਆਣਗੇ ਤਾਂ, ਮਿੱਠੇ ਬੇਰ ਖਾਣਗੇ ।
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ…

ਆਏ, ਨਹੀਂ ਰਾਮ, ਲਗਾਈ ਕਾਹਨੂੰ ਦੇਰ ਏ ।
ਓ ਚੁਣ ਚੂਣ, ਕਾਂਵਾਂ ਮੈਂ ਤਾਂ, ਰੱਖੇ ਮਿੱਠੇ ਬੇਰ ਨੇ ॥
ਓ ਰਾਮ, ਜਦ ਆਣਗੇ ਤਾਂ, ਦਰਸ਼ ਦਿਖਾਣਗੇ ।
ਬੋਲ, ਕਾਂਵਾਂ ਬੋਲ, ਮੇਰੇ ਰਾਮ ਕਦੋਂ…
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
Share This Article
Leave a Comment

Leave a Reply

Your email address will not be published. Required fields are marked *